ਕਦੇ ਵੀ ਬਾਲ ਨੂੰ ਇੱਕ ਵਾਰ 'ਚ ਵਧੇਰੇ ਸਿਖਾਉਣ ਦੀ ਕਾਹਲ਼ ਨਾ ਕਰੋ।
ਬਾਲ ਨੂੰ ਖੇਡ 'ਚ ਸਹਿਜਤਾ ਨਾਲ਼ ਪੜ੍ਹਾਉ ਤਾਂ ਜੋ ਦਿਲਚਸਪੀ ਬਰਕਰਾਰ ਰਹੇ।
ਹਰ ਕਤਾਰ, ਜਿਵੇਂ ੳ ਤੋਂ ਹ ਤੱਕ, ਨੂੰ ਵਰਗ ਕਿਹਾ ਜਾਂਦਾ ਹੈ। ਵਰਗ ਵੰਡ ਚ ਪੜ੍ਹਾਉਣ ਨਾਲ ਸੌਖ ਰਹੇਗੀ।
ਉਦਹਾਰਣ ਵਜੋਂ ਪਹਿਲੇ ਹਫ਼ਤੇ ਪਹਿਲਾ ਵਰਗ ਪੜ੍ਹਾਉ, ਦੂਜੇ ਹਫ਼ਤੇ ਅਗਲਾ ਵਰਗ ਤੇ ਨਾਲ਼ ਹੀ ਪਹਿਲੇ ਦਾ ਅਭਿਆਸ।
ਪੈਂਤੀ ਪੜ੍ਹਾ ਕੇ ਅੰਕ ਗਿਆਨ ਵੱਲ ਵੀ ਉਚੇਚੇ ਧਿਆਨ ਦਿਉ।